ਸਾਡੇ ‘ਫ਼ੈਸਲਿਆਂ ਨੂੰ ਅਸਲੀ ਜਾਮਾ ਪਹਿਨਾਓ’ ਪ੍ਰੋਜੈਕਟ ਦੇ ਰਾਹੀਂ, ਅਸੀਂ ਐਨੀਮੇਟਡ ਵੀਡੀਓਜ਼ ਦੀ ਇੱਕ ਲੜੀ ਬਣਾਉਣ ਲਈ, ਸਾਡੀਆਂ ਮੈਂਬਰ ਸੰਸਥਾਵਾਂ ਵਿੱਚੋਂ ਇੱਕ, Speak Out ਨਾਮਕ ਸੰਸਥਾ ਨਾਲ ਭਾਈਵਾਲੀ ਕੀਤੀ ਹੈ।
ਵੀਡੀਓਜ਼ ਦੀ ਇਹ ਲੜੀ ਪੈਸੇ ਸੰਬੰਧੀ ਫ਼ੈਸਲੇ ਲੈਣ ਵਿੱਚ ਤੁਹਾਡੀ ਮੱਦਦ ਕਰਨ ਲਈ ਹੈ।
ਇਹ ਵੀਡੀਓਜ਼ ਲੋਕਾਂ ਨੂੰ ਇਸ ਬਾਰੇ ਗੱਲ ਕਰਦੇ ਹੋਏ ਦਿਖਾਉਂਦੇ ਹਨ ਕਿ ਉਹ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਿਵੇਂ ਲੈਂਦੇ ਹਨ।
ਹਰੇਕ ਵੀਡੀਓ ਪੈਸੇ ਅਤੇ ਪੈਸੇ ਸੰਬੰਧੀ ਫ਼ੈਸਲਿਆਂ ਬਾਰੇ ਇੱਕ ਵੱਖਰੇ ਵਿਸ਼ੇ ਨੂੰ ਕਵਰ ਕਰਦਾ ਹੈ।
ਇਹਨਾਂ ਸਾਰੇ ਵੀਡੀਓਜ਼ ਸੁਰਖੀਆਂ ਦਿੱਤੀਆਂ ਗਈਆਂ ਹਨ।
ਇਹਨਾਂ ਵੀਡੀਓਜ਼ ਨੂੰ ਲੜੀਵਾਰ ਵਿੱਚ ਦੇਖਣਾ ਇੱਕ ਚੰਗਾ ਵਿਚਾਰ ਹੈ।
ਜੇਕਰ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਫ਼ੈਸਲੇ ਕਰਨ ਵਿਚ ਸਹਾਇਤਾ ਕਰਨ ਵਾਲੇ ਨਾਲ ਇਹ ਵੀਡੀਓਜ਼ ਦੇਖ ਸਕਦੇ ਹੋ। ਇਹ ਵੀਡੀਓਜ਼ ਪੈਸਿਆਂ ਸੰਬੰਧੀ ਫ਼ੈਸਲੇ ਲੈਣ ਬਾਰੇ ਆਸਾਨੀ ਨਾਲ ਪੜ੍ਹੀਆਂ ਜਾਣ ਵਾਲੀਆਂ ਤੱਥ ਸ਼ੀਟਾਂ ਵਿੱਚ ਦਿੱਤੀ ਜਾਣਕਾਰੀ ਦੀ ਪੜਚੋਲ ਕਰਦੀਆਂ ਹਨ। ਤੁਸੀਂ ਆਪਣੀ ਭਾਸ਼ਾ ਵਿੱਚ ਆਸਾਨੀ ਨਾਲ ਪੜ੍ਹੀਆਂ ਜਾਣ ਵਾਲੀਆਂ ਤੱਥ ਸ਼ੀਟਾਂ ਨੂੰ ਇੱਥੇ ਡਾਊਨਲੋਡ ਕਰ ਸਕਦੇ ਹੋ।