ਸਾਡੇ ‘ਫ਼ੈਸਲਿਆਂ ਨੂੰ ਅਸਲੀ ਜਾਮਾ ਪਹਿਨਾਓ’ ਪ੍ਰੋਜੈਕਟ ਦੇ ਹਿੱਸੇ ਵਜੋਂ, ਅਸੀਂ ਸਹਾਇਤਾ ਪ੍ਰਾਪਤ ਫ਼ੈਸਲੇ ਲੈਣ ਬਾਰੇ ਪੋਸਟਰਾਂ ਅਤੇ ਤੱਥ-ਸ਼ੀਟਾਂ ਤਿਆਰ ਕੀਤੀਆਂ ਹਨ।
ਅਸੀਂ ਆਸਟ੍ਰੇਲੀਆ ਭਰ ਦੇ ਬੌਧਿਕ ਅਪੰਗਤਾ ਵਾਲੇ ਲੋਕਾਂ ਅਤੇ ਉਹਨਾਂ ਦੇ ਸਮਰਥਕਾਂ ਨਾਲ ਫ਼ੈਸਲੇ ਲੈਣ ਬਾਰੇ ਗੱਲ ਕੀਤੀ ਹੈ।
ਅਸੀਂ ਸਹਾਇਤਾ ਪ੍ਰਾਪਤ ਫ਼ੈਸਲੇ ਲੈਣ ਅਤੇ ਇਸਨੂੰ ਅਮਲ ਵਿੱਚ ਲਿਆਉਣ ਵਿੱਚ ਲੋਕਾਂ ਦੀ ਮੱਦਦ ਕਰਨ ਲਈ 5 ਆਸਾਨ ਕਦਮ ਲੈ ਕੇ ਆਏ ਹਾਂ:
- ਫ਼ੈਸਲੇ ਦੀ ਪੜਚੋਲ ਕਰੋ – ਫ਼ੈਸਲੇ ਬਾਰੇ ਸੋਚੋ। ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਕਿਉਂ?
- ਸਹੀ ਲੋਕਾਂ ਨੂੰ ਸ਼ਾਮਲ ਕਰੋ – ਤੁਹਾਡੇ ਭਰੋਸੇਮੰਦ ਲੋਕਾਂ ਤੋਂ ਫ਼ੈਸਲੇ ਲੈਣ ਲਈ ਸਮਰਥਨ ਪ੍ਰਾਪਤ ਕਰੋ।
- ਵਿਕਲਪਾਂ ਅਤੇ ਨਤੀਜਿਆਂ ਬਾਰੇ ਸੋਚੋ – ਆਪਣੇ ਵਿਕਲਪਾਂ ਨੂੰ ਦੇਖੋ ਅਤੇ ਹੋਣ ਵਾਲੇ ਕਿਸੇ ਵੀ ਜ਼ੋਖਮ ਬਾਰੇ ਸੋਚੋ।
- ਫ਼ੈਸਲੇ ਨੂੰ ਅਸਲ ਬਣਾਓ – ਆਪਣੀ ਯੋਜਨਾ ਨੂੰ ਅਸਲੀ ਜਾਮਾ ਪਹਿਨਾਓ ਅਤੇ ਇਸਨੂੰ ਪੂਰਾ ਕਰੋ
- ਜੋ ਹੋਇਆ ਉਸ ‘ਤੇ ਵਿਚਾਰ ਕਰੋ – ਆਪਣੇ ਫ਼ੈਸਲੇ ‘ਤੇ ਦੋਬਾਰਾ ਵਿਚਾਰ ਕਰੋ। ਇਸ ਬਾਰੇ ਸੋਚੋ ਕਿ ਇਹ ਕਿਵੇਂ ਰਿਹਾ, ਅਤੇ ਤੁਸੀਂ ਇਸ ਤੋਂ ਕੀ ਸਿੱਖਿਆ ਹੈ।
ਅਸੀਂ ਤੁਹਾਨੂੰ 5 ਕਦਮਾਂ ਨੂੰ ਯਾਦ ਰੱਖਣ ਅਤੇ ਵਰਤਣ ਵਿੱਚ ਮੱਦਦ ਕਰਨ ਲਈ ਕੁੱਝ ਪੋਸਟਰ ਅਤੇ ਤੱਥ ਸ਼ੀਟਾਂ ਬਣਾਈਆਂ ਹਨ। ਤੁਸੀਂ ਉਹਨਾਂ ਨੂੰ ਹੇਠਾਂ ਡਾਊਨਲੋਡ ਕਰ ਸਕਦੇ ਹੋ।