ਸਾਡੀ ਤੁਹਾਡੀ ਸੇਵਾ, ਤੁਹਾਡੇ ਅਧਿਕਾਰ ਪ੍ਰੋਜੈਕਟ ਦੇ ਹਿੱਸੇ ਵਜੋਂ ਅਸੀਂ ਬੌਧਿਕ ਅਪੰਗਤਾ ਵਾਲੇ ਲੋਕਾਂ ਲਈ ਗੱਲਬਾਤ ਕਾਰਡਾਂ ਦਾ ਇੱਕ ਸਮੂਹ ਬਣਾਇਆ ਹੈ।
ਇਹਨਾਂ ਗੱਲਬਾਤ ਕਾਰਡਾਂ ਦੇ ਹਰੇਕ ਸਮੂਹ ਵਿੱਚ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਸਿੱਖਣ ਅਤੇ ਅਪੰਗਤਾ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਉਹਨਾਂ ਲਈ ਕੀ ਮਹੱਤਵਪੂਰਨ ਹੈ ਇਸ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ ਲਈ ਕੁੱਲ 80 ਕਾਰਡ ਹੁੰਦੇ ਹਨ।
ਇਹਨਾਂ ਦੀ ਵਰਤੋਂ ਵਿਅਕਤੀਗਤ ਤੌਰ ‘ਤੇ, ਇੱਕ-ਨਾਲ-ਇੱਕ, ਸਮੂਹਾਂ ਵਿੱਚ, ਜਾਂ ਵਰਕਸ਼ਾਪਾਂ ਵਿੱਚ ਕੀਤੀ ਜਾ ਸਕਦੀ ਹੈ, ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ! ਲੋਕ ਕਿਸੇ ਇੱਕ ਕਾਰਡ, ਇੱਕ ਕਿਸਮ ਦੇ ਕਾਰਡਾਂ, ਜਾਂ ਪੂਰੇ ਸਮੂਹ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹਨ।
ਇੱਥੇ ਲੋਕਾਂ ਵੱਲੋਂ ਪੜਚੋਲ ਕਰਨ ਲਈ ਚਾਰ ਕਿਸਮ ਦੇ ਕਾਰਡ ਹਨ:
ਦ੍ਰਿਸ਼-ਬਿਰਤਾਂਤ ਕਾਰਡ: ਵੱਖ-ਵੱਖ ਕਾਲਪਨਿਕ ਸਥਿਤੀਆਂ ਵਿੱਚ ਹੋਣ ਵਾਲੇ ਲੋਕਾਂ ਬਾਰੇ ਪੜ੍ਹੋ। ਇਹ ਇਸ ਬਾਰੇ ਗੱਲ ਕਰਨ ਅਤੇ ਕਹਿਣ ਲਈ ਹਨ ਕਿ ਲੋਕ ਕੀ ਸੋਚਦੇ ਹਨ।
ਅਧਿਕਾਰ ਕਾਰਡ: ਇਹ ਮਨੁੱਖੀ ਅਧਿਕਾਰਾਂ ਬਾਰੇ ਸਟੇਟਮੈਂਟਾਂ ਹਨ। ਆਪਣੇ ਅਧਿਕਾਰਾਂ ਅਤੇ ਉਹਨਾਂ ਦਾ ਤੁਹਾਡੇ ਲਈ ਕੀ ਅਰਥ ਹੈ, ਇਸ ਬਾਰੇ ਜਾਣੋ ।
ਸਵਾਲ ਕਾਰਡ: ਇਹ ਲੋਕਾਂ ਲਈ ਉਹਨਾਂ ਦੇ ਆਪਣੇ ਜੀਵਨ ਅਤੇ ਆਪਣੀਆਂ ਸੇਵਾਵਾਂ ਬਾਰੇ ਅਤੇ ਉਹਨਾਂ ਲਈ ਮਹੱਤਵਪੂਰਨ ਕੀ ਹੈ ਬਾਰੇ ਸੋਚਣ ਲਈ ਸਵਾਲ ਹਨ।
ਸਹੀ ਜਾਂ ਗਲਤ ਕਾਰਡ: ਇਹ ਪ੍ਰਸ਼ਨਾਵਲੀ ਸਵਾਲ ਹਨ, ਜਿੱਥੇ ਸਿਰਫ਼ ਇੱਕ ਹੀ ਜਵਾਬ ਹੈ। ਇਹ ਸਵਾਲ NDIS ਕਮਿਸ਼ਨ, ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਬਾਰੇ ਹਨ। ਹਰੇਕ ਕਾਰਡ ‘ਤੇ ਮਦਦਗਾਰ ਜਾਣਕਾਰੀ ਨਾਲ ਜੋੜਨ ਕਰਨ ਲਈ ਇੱਕ QR ਕੋਡ ਵੀ ਹੁੰਦਾ ਹੈ।