ਆਪਣੇ ਪੈਸੇ ਬਾਰੇ ਫ਼ੈਸਲੇ ਲੈਣਾ ਅਤੇ ਆਪਣੀ ਵਿੱਤੀ ਸਵੈ-ਨਿਰਭਰਤਾ ਨੂੰ ਵਧਾਉਣਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਇਸ ਪ੍ਰਕਿਰਿਆ ਦਾ ਇੱਕ ਹਿੱਸਾ ਤੁਹਾਡੇ ਪਰਿਵਾਰ, ਦੋਸਤਾਂ ਜਾਂ ਸਹਾਇਕਾਂ ਤੋਂ ਵਧੀਆ ਸਹਾਇਤਾ ਪ੍ਰਾਪਤ ਕਰਨਾ ਹੈ ਕਿ ਕਿਵੇਂ ਪੈਸੇ ਨੂੰ ਸੁਰੱਖਿਅਤ ਤਰੀਕੇ ਨਾਲ ਸੰਭਾਲਣ ਸੰਬੰਧੀ ਹੁਨਰਾਂ ਨੂੰ ਵਿਕਸਿਤ ਕੀਤਾ ਜਾਵੇ ਅਤੇ ਸਮੇਂ ਦੇ ਨਾਲ ਤੁਹਾਡੀ ਸਵੈ-ਨਿਰਭਰਤਾ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ।
ਅਸੀਂ ਪਰਿਵਾਰਾਂ ਦੀ ਮੱਦਦ ਲਈ ਇੱਕ ਗਾਈਡ ਲਿਖੀ ਹੈ ਤਾਂ ਜੋ ਉਹ ਬੌਧਿਕ ਅਪੰਗਤਾ ਵਾਲੇ ਵਿਅਕਤੀ ਨੂੰ ਪੈਸੇ ਨੂੰ ਸਮਝਣ ਅਤੇ ਆਪਣੇ ਪੈਸੇ ਬਾਰੇ ਆਪ ਫ਼ੈਸਲੇ ਕਰਨ ਵਿੱਚ ਮੱਦਦ ਕਰਨ ਲਈ ਸਹਾਇਤਾ ਕਰਦੀ ਹੈ। ਇਹ ਗਾਈਡ ਸਹਾਇਤਾ ਪ੍ਰਾਪਤ ਫ਼ੈਸਲੇ ਲੈਣ ਦੇ ਸਿਧਾਂਤਾਂ ‘ਤੇ ਆਧਾਰਿਤ ਹੈ।
ਇਹ ਗਾਈਡ ਪਰਿਵਾਰਾਂ ਅਤੇ ਸਹਾਇਕਾਂ ਲਈ ਜਾਣਕਾਰੀ, ਸਾਧਨ ਅਤੇ ਸਰੋਤ ਪੇਸ਼ ਕਰਦੀ ਹੈ। ਇਹ ਉਨ੍ਹਾਂ ਮੌਕਿਆਂ ਅਤੇ ਜ਼ੋਖਮਾਂ ਬਾਰੇ ਗੱਲ ਕਰਦਾ ਹੈ ਜੋ ਪੈਸੇ ਦੇ ਫ਼ੈਸਲਿਆਂ ਨਾਲ ਆਉਂਦੇ ਹਨ।
ਬੌਧਿਕ ਅਪੰਗਤਾ ਵਾਲੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਵਧੇਰੇ ਵਿੱਤੀ ਸਵੈ-ਨਿਰਭਰਤਾ ਹਾਸਲ ਕਰਨ ਵਿੱਚ ਮੱਦਦ ਕਰਨ ਲਈ ਪਰਿਵਾਰ ਇਸ ਗਾਈਡ ਦੀ ਵਰਤੋਂ ਕਰ ਸਕਦੇ ਹਨ।
ਤੁਸੀਂ ਇਸ ਗਾਈਡ ਨੂੰ ਇੱਥੇ ਡਾਊਨਲੋਡ ਕਰ ਸਕਦੇ ਹੋ.
ਤੁਸੀਂ ਇਸ ਗਾਈਡ ਦੇ ਨਾਲ ਵਰਤੇ ਜਾਣ ਵਾਲੇ ਜ਼ੋਖਮ ਮੈਟ੍ਰਿਕਸ ਟੈਂਪਲੇਟ ਦੇ ਨਾਲ ‘ਫਾਇਦੇ, ਨੁਕਸਾਨ, ਰੋਚਕ’ ਟੈਂਪਲੇਟ ਵੀ ਡਾਊਨਲੋਡ ਕਰ ਸਕਦੇ ਹੋ:’
- ਫ਼ਾਇਦ ਨੁਕਸਾਨ ਰੋਚਕ (PDF)
- ਜ਼ੋਖਮ ਮੈਟ੍ਰਿਕਸ (PDF)
ਅਸੀਂ ਪੈਸੇ ਸੰਬੰਧੀ ਫ਼ੈਸਲੇ ਲੈਣ ਬਾਰੇ ਕੁੱਝ ਆਸਾਨ ਪੜ੍ਹੀਆਂ ਜਾਣ ਵਾਲੀਆਂ ਤੱਥ ਸ਼ੀਟਾਂ ਵੀ ਬਣਾਈਆਂ ਹਨ। ਤੁਸੀਂ ਉਹਨਾਂ ਨੂੰ ਹੇਠਾਂ ਡਾਊਨਲੋਡ ਕਰ ਸਕਦੇ ਹੋ।